Skip to main content

Breadcrumb

  1. Home

ਪੰਜਾਬੀ - Punjabi

ਕਾਨੂੰਨ 

ਰਾਸ਼ਟਰੀ ਕਿਰਤ ਸਬੰਧਾਂ ਬਾਰੇ ਕਾਨੂੰਨ (National Labor Relations Act)

ਕਾਂਗ੍ਰੇਸ ਨੇ 1935 ਵਿੱਚ, ਰਾਸ਼ਟਰੀ ਕਿਰਤ ਸਬੰਧਾਂ ਬਾਰੇ ਕਾਨੂੰਨ (“NLRA”) ਪਾਸ ਕੀਤਾ ਸੀ, ਜਿਸ ਵਿੱਚ ਇਹ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਅਮਰੀਕਾ ਦੀ ਪਾੱਲਿਸੀ ਹੈ ਕਿ ਮੁਲਾਜ਼ਮਾਂ ਦੀ ਐਸੋਸੀਏਸ਼ਨ ਦੀ ਪੂਰੀ ਅਜ਼ਾਦੀ ਦੀ ਰਾਖੀ ਕਰਕੇ ਸਮੂਹਕ ਸੌਦੇਬਾਜ਼ੀ ਨੂੰ ਉਤਸਾਹਿਤ ਕੀਤਾ ਜਾਏ। NLRA, ਨਿਜੀ-ਖੇਤਰ ਦੀਆਂ ਕੰਮ ਵਾਲੀਆਂ ਥਾਵਾਂ 'ਤੇ ਮੁਲਾਜ਼ਮਾਂ ਨੂੰ ਬਦਲੇ ਦੀ ਕਾਰਵਾਈ ਦੇ ਡਰ ਤੋਂ ਬਿਨਾ ਕੰਮ ਕਰਨ ਦੀਆਂ ਬਿਹਤਰ ਸਥਿਤੀਆਂ ਅਤੇ ਨੁਮਾਇੰਦਗੀ 
ਦੇ ਅਹੁਦੇ ਦੀ ਮੰਗ ਕਰਨ ਦੇ ਬੁਨਿਆਦੀ ਹੱਕ ਦਿੰਦਿਆਂ, ਕੰਮ ਵਾਲੀ ਥਾਂ 'ਤੇ ਲੋਕਰਾਜ ਦੀ ਰਾਖੀ ਕਰਦਾ ਹੈ।

ਕਾਨੂੰਨ ਕੀ ਹੈ?

ਬਹੁਤੇ ਮੁਲਾਜ਼ਮਾਂ ਦੀ ਰਾਖੀ ਰਾਸ਼ਟਰੀ ਕਿਰਤ ਸਬੰਧਾਂ ਬਾਰੇ ਕਾਨੂੰਨ ਹੀ ਕਰਦਾ ਹੈ, ਕੰਮ ਵਾਲੀ ਥਾਂ 'ਤੇ ਭਾਵੇਂ ਉਹ ਯੂਨੀਅਨ ਦੇ ਮੈਂਬਰ ਹਨ ਜਾਂ ਯੂਨੀਅਨ ਦੇ ਮੈਂਬਰ ਨਹੀਂ ਹਨ। ਹੜਤਾਲਾਂ, ਸੰਗਠਿਤ ਸਰਗਰਮੀ, NLRA ਹੇਠਲੇ ਸੋਸ਼ਲ ਮੀਡੀਆ ਦੀ ਵਰਤੋਂ, ਯੂਨੀਅਨ ਦੇ ਬਕਾਏ, ਅਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਰੇ ਜਾਣਨ ਲਈ ਇਸ ਪੰਨੇ 'ਤੇ ਜਾਓ।

 


ਅਧਿਕਾਰ-ਖੇਤਰ ਦੇ ਮਿਆਰ

ਬੋਰਡ ਦਾ ਨਿਜੀ ਖੇਤਰ ਦੇ ਉਹਨਾਂ ਨੌਕਰੀਦਾਤਿਆਂ 'ਤੇ ਕਾਨੂੰਨੀ ਅਖ਼ਤਿਆਰ ਹੈ, ਜਿਹਨਾਂ ਦੇ ਅੰਤਰਰਾਜੀ ਕਾਰੋਬਾਰ ਵਿਚਲੀ ਸਰਗਰਮੀ ਘੱਟੋ-ਘੱਟ ਪੱਧਰ ਤੋਂ ਵੱਧ ਹੈ। ਇਸ ਨੇ ਅਧਿਕਾਰ ਖੇਤਰ ਦੀ ਪੁਸ਼ਟੀ ਕਰਦਿਆਂ, ਸਾਲਾਂ ਬੱਧੀ ਮਿਆਰ ਸਥਾਪਤ ਕੀਤੇ ਹਨ, ਜਿਹਨਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।

 

ਅਸੀਂ ਕੀ ਕਰਦੇ ਹਾਂ 

ਰਾਸ਼ਟਰੀ ਕਿਰਤ ਸਬੰਧਾਂ ਬਾਰੇ ਬੋਰਡ (NLRB) ਇੱਕ ਅਜਿਹੀ ਸੁਤੰਤਰ ਫ਼ੈਡਰਲ ਏਜੰਸੀ ਹੈ, ਜਿਸ ਨੂੰ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਜੱਥੇਬੰਦ ਹੋਣ ਅਤੇ ਉਹਨਾਂ ਲਈ ਸੌਦੇਬਾਜ਼ੀ ਕਰਨ ਲਈ ਨੁਮਾਇੰਦੇ ਵਜੋਂ ਯੂਨੀਅਨ ਹੋਣ ਬਾਰੇ ਫ਼ੈਸਲਾ ਕਰਨ ਦਾ ਅਖ਼ਤਿਆਰ ਹੈ। ਏਜੰਸੀ ਨਿਜੀ ਖੇਤਰ ਦੇ ਨੌਕਰੀਦਾਤਿਆਂ ਅਤੇ ਯੂਨੀਅਨਾਂ ਵਲੋਂ ਕੀਤੇ ਗਏ ਅਣਉਚਿਤ ਕਿਰਤ ਵਿਹਾਰ ਰੋਕਣ ਅਤੇ ਉਹਨਾਂ ਦਾ ਉਪਾਅ ਕਰਨ ਲਈ ਵੀ ਕੰਮ ਕਰਦੀ ਹੈ।

ਚੋਣਾਂ ਕਰਾਉਣੀਆਂ

ਜੇ ਤੁਸੀਂ ਯੂਨੀਅਨ ਬਣਾਉਣਾ ਚਾਹੁੰਦੇ ਹੋ ਜਾਂ ਸ਼ਾਮਿਲ ਹੋਣਾ ਚਾਹੁੰਦੇ ਹੋ ਜਾਂ ਮੌਜੂਦਾ ਯੂਨੀਅਨ ਰੱਦ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਚੋਣ ਪਟੀਸ਼ਨਦਾਇਰ ਕਰ ਸਕਦੇ ਹੋ। ਕਿਰਪਾ ਕਰਕੇ ਮਦਦ ਲਈ ਆਪਣੇ ਸਭ ਤੋਂ ਨਜ਼ਦੀਕੀ ਇਲਾਕਾਈ ਦਫ਼ਤਰ ਵਿੱਚ ਇੰਫ਼ਰਮੇਸ਼ਨ ਅਫ਼ਸਰ ਨਾਲ 
ਸੰਪਰਕ ਕਰੋ।

ਇਲਜ਼ਾਮਾਂ ਦੀ ਪੜਤਾਲ ਕਰਨੀ

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ NLRA ਹੱਕਾਂ ਦੀ ਉਲੰਘਣਾ ਹੋਈ ਹੈ, ਤਾਂ ਤੁਸੀਂ ਕਿਸੇ ਨੌਕਰੀਦਾਤਾ ਜਾਂ ਕਿਰਤ ਸੰਸਥਾ ਦੇ ਖ਼ਿਲਾਫ਼ ਇਲਜ਼ਾਮ ਦਾਇਰ ਕਰ ਸਕਦੇ ਹੋ। ਤੁਹਾਨੂੰ ਇਲਜ਼ਾਮਾਂ ਸਬੰਧੀ ਫ਼ਾਰਮ ਇੱਥੇਮਿਲ ਸਕਦੇ ਹਨ। ਕਿਰਪਾ ਕਰਕੇ ਮਦਦ ਲਈ ਆਪਣੇ ਸਭ ਤੋਂ ਨਜ਼ਦੀਕੀ  ਇਲਾਕਾਈ ਦਫ਼ਤਰ ਵਿੱਚ ਇੰਫ਼ਰਮੇਸ਼ਨ ਅਫ਼ਸਰ ਨਾਲ ਸੰਪਰਕ ਕਰੋ।

ਸਹੂਲਤਾਂ ਬਾਰੇ ਸੈਟਲਮੈਂਟ

ਜਦੋਂ ਵੀ ਸੰਭਵ ਹੋਵੇ, NLRB ਧਿਰਾਂ ਨੂੰ ਮੁਕੱਦਮੇਬਾਜ਼ੀ ਦੀ ਥਾਂ ਇਹਨਾਂ ਮਸਲਿਆਂ ਨੂੰ ਸੈਟਲਮੈਂਟ ਕਰਕੇ ਸੁਲਝਾਉਣ ਲਈ ਪ੍ਰੇਰਦਾ ਹੈ। ਅਸਲ ਵਿੱਚ, 90% ਤੋਂ ਵੱਧ ਢੁਕਵੇਂ ਅਣਉਚਿਤ ਕਿਰਤ ਵਿਹਾਰ ਦੇ ਕੇਸ ਸੁਲਝਾਉਣ ਦਾ ਅਮਲ ਕਿਸੇ ਸਮੇਂ ਕੀਤੇ ਗਏ ਸਮਝੌਤੇ, ਜਾਂ ਤਾਂ ਬੋਰਡ ਸੈਟਲਮੈਂਟ ਜਾਂ ਨਿਜੀ ਸਮਝੌਤੇ ਰਾਹੀਂ ਕੀਤਾ ਜਾਂਦਾ ਹੈ। ਬੋਰਡ ਦੇ ਸੈਟਲਮੈਂਟ ਬਾਰੇ ਸਮਝੌਤੇ

ਕੇਸਾਂ ਦਾ ਫ਼ੈਸਲਾ ਕਰਨਾ

ਜਿਸ ਸਮੇਂ ਇਲਾਕਾਈ ਡਾਇਰੈਕਟਰਾਂ ਵਲੋਂ ਜਾਰੀ ਕੀਤੀਆਂ ਗਈਆਂ ਅਣਉਚਿਤ ਕਿਰਤ ਵਿਹਾਰ ਦੀਆਂ ਸ਼ਿਕਾਇਤਾਂ ਨਹੀਂ ਸੁਲਝਦੀਆਂ, ਤਾਂ ਆਮ ਤੌਰ 'ਤੇ ਇਸਦੇ ਨਤੀਜੇ ਵਜੋਂ ਇਹ ਮਾਮਲੇ NLRB ਦੇ ਪ੍ਰਸ਼ਾਸਨੀ ਕਾਨੂੰਨ ਬਾਰੇ ਜੱਜ ਸਾਹਮਣੇ ਸੁਣਵਾਈ ਲਈ ਪੇਸ਼ ਕੀਤੇ ਜਾਂਦੇ ਹਨ।  ਕਿਸੇ ਵੀ ਅਦਾਲਤੀ ਕਾਰਵਾਈਆਂ ਵਾਂਗ, ਦੋਵੇਂ ਧਿਰਾਂ ਆਪਣੀਆਂ ਦਲੀਲਾਂ ਤਿਆਰ ਕਰਦੀਆਂ ਹਨ ਅਤੇ ਸਬੂਤ, ਗੁਆਹ ਅਤੇ ਮਾਹਿਰ ਪੇਸ਼ ਕਰਦੀਆਂ ਹਨ।

ਆਦੇਸ਼ ਲਾਗੂ ਕਰਨੇ

ਜਾਇਜ਼ਾ ਲੈਣ ਵਾਲੇ ਕੇਸਾਂ ਵਿੱਚ, ਸਰਕਿਟ-ਅਦਾਲਤਾਂ ਹਿਦਾਇਤਾਂ ਜਾਂ ਜ਼ਬਾਨੀ ਬਹਿਸ ਤੋਂ ਬਾਅਦ ਬੋਰਡ ਦੇ ਆਦੇਸ਼ ਲਈ ਤੱਥ ਅਤੇ ਕਾਨੂੰਨੀ ਅਧਾਰ ਦਾ ਮੁਲਾਂਕਣ ਕਰਦੀਆਂ ਹਨ ਅਤੇ ਫ਼ੈਸਲਾ ਕਰਦੀਆਂ ਹਨ ਕਿ ਕੀ ਆਦੇਸ਼ ਦੀ ਪਾਲਣਾ ਕਰਨ ਲਈ ਅਦਾਲਤੀ ਫ਼ਰਮਾਨ ਦਾਖ਼ਲ ਕਰਨਾ ਚਾਹੀਦਾ ਹੈ। ਅਦਾਲਤ ਇਸ ਅਧਾਰ 'ਤੇ ਵੀ ਆਦੇਸ਼ ਲਿਖ ਸਕਦੀ ਹੈ ਕਿ ਜਵਾਬ ਦੇਣ ਵਾਲੀ ਧਿਰ ਬੋਰਡ ਦੀ ਕਾਰਵਾਈ ਦਾ ਵਿਰੋਧ ਕਰਨ ਵਿੱਚ ਨਾਕਾਮ ਰਹੀ ਹੈ ਜਾਂ ਵਿਰੋਧ ਕਰਨ ਦਾ ਕੋਈ ਕਾਨੂੰਨੀ ਅਧਾਰ ਨਹੀਂ ਸੀ।

 

ਅਸੀਂ ਕੌਣ ਹਾਂ 

ਰਾਸ਼ਟਰੀ ਕਿਰਤ ਸਬੰਧਾਂ ਬਾਰੇ ਬੋਰਡ (NLRB) 1935 ਵਿੱਚ ਬਣਾਈ ਗਈ ਇੱਕ ਸੁਤੰਤਰ ਫ਼ੈਡਰਲ ਏਜੰਸੀ ਹੈ ਅਤੇ ਇਸ ਵਿੱਚ ਮੁਲਾਜ਼ਮਾਂ ਦੇ ਸੰਗਠਿਤ ਹੋਣ, ਕੰਮ ਕਰਨ ਦੀਆਂ ਬਿਹਤਰ ਸਥਿਤੀਆਂ ਦੀ ਮੰਗ ਕਰਨ ਲਈ ਇੱਕ ਦੂਜੇ ਨਾਲ ਜੁੜਨ, ਉਹਨਾਂ ਦੀ ਤਰਫੋਂ ਉਹਨਾਂ ਦੇ ਮਾਲਕ ਨਾਲ ਸਮੂਹਕ ਸੌਦੇਬਾਜ਼ੀ ਬਾਰੇ ਨੁਮਾਇੰਦਾ ਗੱਲਬਾਤ ਕਰਨ ਜਾਂ ਨਾ ਕਰਨ ਦੀ ਚੋਣ ਕਰਨ ਜਾਂ ਅਜਿਹਾ ਕਰਨ ਤੋਂ ਬਚਣ ਦੇ ਹੱਕਾਂ ਦੀ ਰਾਖੀ ਕਰਨ ਦਾ ਹੱਕ ਦਿੱਤਾ ਗਿਆ ਹੈ। NLRB ਨਿਜੀ ਖੇਤਰ ਦੇ ਮਾਲਕਾਂ ਅਤੇ ਯੂਨੀਅਨਾਂ ਵਲੋਂ ਕੀਤੇ ਗਏ ਅਣਉਚਿਤ ਕਿਰਤ ਵਿਹਾਰਾਂ ਨੂੰ ਰੋਕਣ ਅਤੇ ਨਜਿੱਠਣ ਲਈ ਵੀ ਕੰਮ ਕਰਦਾ ਹੈ, ਅਤੇ ਨਾਲ ਹੀ ਯੂਨੀਅਨ ਦੀ ਨੁਮਾਇੰਦਗੀ ਲਈ ਗੁਪਤ-ਵੋਟ-ਪਰਚੀ ਨਾਲ ਚੋਣਾਂ ਕਰਾਉਂਦਾ ਹੈ। NLRB ਦੋ ਹਿੱਸਿਆਂ ਵਿੱਚ ਵੰਡੀ ਇੱਕ ਏਜੰਸੀ ਹੈ, ਜੋ ਇੱਕ ਪਾਸੇ ਪੰਜ-ਵਿਅਕਤੀਆਂ ਦੇ ਬੋਰਡ ਵਲੋਂ ਅਤੇ ਦੂਜੇ ਪਾਸੇ ਇੱਕ ਜਨਰਲ ਕੌਂਸਲ ਵਲੋਂ ਕੰਟਰੋਲ ਕੀਤੀ ਜਾਂਦੀ ਹੈ। ਸੈਨੇਟ ਦੀ ਰਜ਼ਾਮੰਦੀ ਨਾਲ ਪ੍ਰੈਜ਼ੀਡੈਂਟ ਵਲੋਂ ਬੋਰਡ ਦੇ ਮੈਂਬਰ ਅਤੇ ਜਨਰਲ ਕੌਂਸਲ ਨਿਯੁਕਤ ਕੀਤੇ ਜਾਂਦੇ ਹਨ। ਸੋਧੇ ਗਏ ਅਨੁਸਾਰ, 1935 ਨੈਸ਼ਨਰਾਸ਼ਟਰੀ ਕਿਰਤ ਸਬੰਧਾਂ ਬਾਰੇ ਕਾਨੂੰਨ ਤਹਿਤ ਏਜੰਸੀ ਦੀਆਂ ਜ਼ਿੰਮੇਵਾਰੀਆਂ ਅਤੇ ਕੰਮ, ਰਾਸ਼ਟਰੀ ਕਿਰਤ ਸਬੰਧਾਂ ਬਾਰੇ ਬੋਰਡ ਅਤੇ ਇਸ ਦੇ ਜਨਰਲ ਕੌਂਸਲ ਵਲੋਂ ਕੀਤੇ ਜਾਂਦੇ ਹਨ, ਜੋ ਕਿ ਕਾਨੂੰਨ ਹੇਠ ਸੁਤੰਤਰ ਅਫ਼ਸਰ ਤੋਂ ਅਲਾਵਾ, ਬੋਰਡ ਦੀ ਨੁਮਾਇੰਦਗੀ ਰਾਹੀਂ ਹੋਰ ਅਧਿਕਾਰਾਂ ਦੀ ਵਰਤੋਂ ਕਰਦੇ ਹਨ।


ਬੋਰਡ

ਬੋਰਡ ਵਿੱਚ ਪੰਜ ਮੈਂਬਰ ਹਨ ਅਤੇ ਮੁੱਖ ਤੌਰ 'ਤੇ ਪ੍ਰਬੰਧਕੀ ਕਾਰਵਾਈਆਂ ਵਿੱਚ ਰਸਮੀ ਰਿਕਾਰਡਾਂ ਦੇ ਅਧਾਰ 'ਤੇ ਕੇਸਾਂ ਦਾ ਫੈਸਲਾ ਕਰਨ ਵਿੱਚ ਇਹ ਇੱਕ ਨੀਮ-ਅਦਾਲਤੀ ਸੰਸਥਾ ਵਜੋਂ ਕੰਮ ਕਰਦਾ ਹੈ। ਸੈਨੇਟ ਦੀ ਸਹਿਮਤੀ ਨਾਲ ਪ੍ਰੈਜ਼ੀਡੈਂਟ ਵਲੋਂ ਬੋਰਡ ਦੇ ਮੈਂਬਰਾਂ ਦੀ ਨਿਯੁਕਤੀ 5-ਸਾਲਾਂ ਦੀ ਮਿਆਦ ਲਈ ਕੀਤੀ ਜਾਂਦੀ ਹੈ, ਇੱਕ ਮੈਂਬਰ ਦੀ ਮਿਆਦ ਹਰ ਸਾਲ ਖਤਮ ਹੁੰਦੀ ਹੈ।

ਜੱਜਾਂ ਦੀ ਵੰਡ

NLRB ਦੇ ਪ੍ਰਬੰਧਕੀ ਕਾਨੂੰਨ ਬਾਰੇ ਜੱਜ ਵਾਸ਼ਿੰਗਟਨ, ਨਿਊਯਾਰਕ, ਅਤੇ ਸੈਨ ਫਰਾਂਸਿਸਕੋ ਵਿੱਚ ਦਫਤਰਾਂ ਰਾਹੀਂ ਕੰਮ ਕਰਦਿਆਂ, ਦੇਸ਼ ਭਰ ਵਿੱਚ ਅਣਉਚਿਤ ਕਿਰਤ ਵਿਹਾਰ ਦੇ ਕੇਸਾਂ ਦਾ ਸਾਰ ਬਣਾਉਂਦੇ ਹਨ, ਸੁਣਵਾਈ ਕਰਦੇ ਹਨ, ਨਿਪਟਾਰਾ ਕਰਦੇ ਹਨ ਅਤੇ ਫੈਸਲਾ ਕਰਦੇ ਹਨ।

ਜਨਰਲ ਕੌਂਸਲ

4-ਸਾਲਾਂ ਦੀ ਮਿਆਦ ਲਈ ਪ੍ਰੈਜ਼ੀਡੈਂਟ ਵਲੋਂ ਨਿਯੁਕਤ ਜਨਰਲ ਕੌਂਸਲ, ਬੋਰਡ ਤੋਂ ਸੁਤੰਤਰ ਹੈ ਅਤੇ ਅਣਉਚਿਤ ਕਿਰਤ ਵਿਹਾਰ ਦੇ ਮਾਮਲਿਆਂ ਦੀ ਜਾਂਚ ਕਰਨ ਅਤੇ ਮੁਕੱਦਮਾ ਚਲਾਉਣ ਅਤੇ ਕੇਸਾਂ ਦੀ ਕਾਰਵਾਈ ਵਿੱਚ NLRB ਦੇ ਫ਼ੀਲਡ ਦਫਤਰਾਂ ਦੀ ਆਮ ਨਿਗਰਾਨੀ ਲਈ ਜ਼ਿੰਮੇਵਾਰ ਹੈ।

ਇੰਸਪੈਕਟਰ ਜਨਰਲ

ਇੰਸਪੈਕਟਰ ਜਨਰਲ ਦੇ ਦਫ਼ਤਰ ਬਾਰੇ ਹੋਰ ਜਾਣੋ

ਸਾਡਾ ਇਤਿਹਾਸ

ਰਾਸ਼ਟਰੀ ਕਿਰਤ ਸਬੰਧਾਂ ਬਾਰੇ ਬੋਰਡ ਨੂੰ ਰਾਸ਼ਟਰੀ ਕਿਰਤ ਸਬੰਧਾਂ ਬਾਰੇ ਕਾਨੂੰਨ ਲਾਗੂ ਕਰਨ ਦੇ ਆਪਣੇ ਇਤਿਹਾਸ 'ਤੇ ਮਾਣ ਹੈ। ਵੱਡੀ ਮੰਦੀ (ਗ੍ਰੇਟ ਡਿਪਰੈਸ਼ਨ) ਵਿੱਚ ਸ਼ੁਰੂ ਹੋਕੇ ਅਤੇ ਦੂਜੇ ਵਿਸ਼ਵ ਯੁੱਧ ਅਤੇ ਆਰਥਿਕ ਵਿਕਾਸ ਅਤੇ ਇਸ ਤੋਂ ਬਾਅਦ ਆਉਣ ਵਾਲੀਆਂ ਚੁਣੌਤੀਆਂ ਦੌਰਾਨ ਜਾਰੀ ਰੱਖਦਿਆਂ, ਜੇ NLRB ਅਜਿਹਾ ਕਰਨ ਦੀ ਚੋਣ ਕਰਦਾ ਹੈ, ਤਾਂ ਉਸਨੇ ਸਮੂਹਕ ਤੌਰ 'ਤੇ ਸੌਦੇਬਾਜ਼ੀ ਕਰਨ ਦੇ ਹੱਕਾਂ ਦੀ ਗਰੰਟੀ ਦੇਣ ਲਈ ਕੰਮ ਕੀਤਾ ਹੈ।

ਸੰਸਥਾ ਬਾਰੇ ਚਾਰਟ (ਕੰਪਨੀ ਦੀ ਅੰਦਰੂਨੀ ਬਣਤਰ ਬਾਰੇ ਚਾਰਟ) 

NLRB ਸੰਸਥਾ ਬਾਰੇ ਚਾਰਟ

NLRB ਟੀਮ ਵਿੱਚ ਸ਼ਾਮਲ ਹੋਵੋ

ਖ਼ਰੀਦੀ ਜਾਂ ਹਾਸਿਲ ਕੀਤੀ ਗਈ ਕੋਈ ਜਾਇਦਾਦ ਜਾਂ ਵਸਤਾਂ

ਜਾਣ-ਪਛਾਣ ਇਹ ਜਾਣਕਾਰੀ ਉਹਨਾਂ ਕਾਰੋਬਾਰਾਂ ਦੀ ਸਹਾਇਤਾ ਕਰਨ ਲਈ ਤਿਆਰ ਕੀਤੀ ਗਈ ਹੈ, ਜੋ ਰਾਸ਼ਟਰੀ ਕਿਰਤ ਸਬੰਧਾਂ ਬਾਰੇ ਬੋਰਡ (NLRB) ਨੂੰ ਆਪਣੇ ਉਤਪਾਦ ਅਤੇ ਸੇਵਾਵਾਂ ਵੇਚਣ ਵਿੱਚ ਦਿਲਚਸਪੀ ਰੱਖਦੇ ਹਨ।  ਇਹ ਜਾਣਕਾਰੀ ਸ਼ੀਟ ਆਮ ਤੌਰ 'ਤੇ NLRB ਵਲੋਂ ਕੀਤੀ ਜਾਣ ਵਾਲੀ ਖਰੀਦ 'ਤੇ ਲਾਗੂ ਹੁੰਦੀਆਂ ਖਰੀਦ ਸਬੰਧੀ ਕਾਰਵਾਈਆਂ ਅਤੇ ਪਾੱਲਿਸੀਆਂ ਬਾਰੇ ਦੱਸਦੀ ਹੈ। ਇਹ ਦਸਤਾਵੇਜ਼ ਵਿਆਪਕ ਤੌਰ 'ਤੇ ਖਰੀਦੀਆਂ ਗਈਆਂ ਵਸਤਾਂ ਦੀਆਂ ਕਿਸਮਾਂ, ਉਹਨਾਂ ਨੂੰ ਕੌਣ ਖਰੀਦਦਾ ਹੈ ਅਤੇ ਉਹਨਾਂ ਨੂੰ ਕਿੱਥੋਂ ਖਰੀਦਿਆ ਜਾਂਦਾ ਹੈ, ਦੀ ਵਿਆਖਿਆ ਕਰਦਾ ਹੈ। ਇਹ ਜਾਣਕਾਕੀ ਵਿਸ਼ੇਸ਼ ਤੌਰ 'ਤੇ ਛੋਟੇ, ਵਾਂਝੇ, ਸਰਵਿਸ ਕਰਦਿਆਂ ਅਸਮਰੱਥ ਸਾਬਕਾ ਫ਼ੌਜੀਆਂ ਦੀ ਮਾਲਕੀ ਵਾਲੇ ਛੋਟੇ ਕਾਰੋਬਾਰ, 
ਅਤੇ ਔਰਤਾਂ ਦੀ ਮਾਲਕੀ ਵਾਲੇ ਕਾਰੋਬਾਰ ਵੀ ਸ਼ਾਮਲ ਹਨ, ਲਈ ਹੈ।